ਜਦ ਦੰਦ ਟੁੱਟਾ ਹੋਇਆ ਹੋਵੇ, ਉਸ ਵਿਚ ਕਾਫੀ ਜ਼ਿਆਦਾ, ਪੁਰਾਣੀ ਭਰਾਈ ਕੀਤੀ ਗਈ ਹੋਵੇ, ਜਾਂ ਸਡ਼ਨ ਨਾਲ ਉਸ ਨੂੰ ਬਹੁਤ ਨੁਕਸਾਨ ਪੁੱਜਾ ਹੋਵੇ, ਤਾਂ ਤੁਹਾਡਾ ਦੰਦਾਂ ਦਾ ਡਾਕਟਰ ਮੁਕਟ ਜਾਂ ਟੋਪੀ (ਮਸਨੂਈ ਦੰਦ) ਲਾਉਣ ਦੀ ਸਿਫਾਰਸ਼ ਕਰ ਸਕਦਾ ਹੈ ਟੋਪੀਆਂ ਜਾਂ ਮੁਕਟ (ਕਰਾਊਨਜ਼) ਬਾਕੀ ਦੇ ਦੰਦਾਂ ਦੀ ਬਣਤਰ ਨੂੰ ਮਜ਼ਬੂਤ ਬਣਾਉਂਦੇ ਹਨ, ਉਹਨਾਂ ਦੀ ਸੁਰੱਖਿਆ ਕਰਦੇ ਹਨ ਅਤੇ ਤੁਹਾਡੀ ਮੁਸਕਾਨ ਦੀ ਦਿੱਖ ਨੂੰ ਬਿਹਤਰ ਬਣਾ ਸਕਦੇ ਹਨ। ਮੁਕਟਾਂ ਦੀਆਂ ਕਿਸਮਾਂ ਵਿਚ ਸ਼ਾਮਿਲ ਹਨ, ਪੂਰੇ ਪੋਰਸਿਲੇਨ-ਮਿਲੇ ਧਾਤ ਦੇ ਮੁਕਟ ਅਤੇ ਪੂਰੇ ਧਾਤ ਦੇ ਹੀ ਮੁਕਟ।
ਮੁਕਟ ਠੀਕ ਤਰ੍ਹਾਂ ਲਾਉਣ ਲਈ ਤੁਹਾਨੂੰ ਆਪਣੇ ਦੰਦਾਂ ਦੇ ਡਾਕਟਰ ਪਾਸ ਘੱਟੇ-ਘੱਟ ਦੋ ਵਾਰੀ ਜਾਣ ਦੀ ਲੋਡ਼ ਪਏਗੀ। ਸ਼ੁਰੂ ਵਿਚ ਦੰਦਾਂ ਦਾ ਡਾਕਟਰ :
ਸਡ਼ਨ ਨੂੰ ਹਟਾਉਂਦਾ ਹੈ ਅਤੇ ਦੰਦ ਨੂੰ ਤਿਆਰ ਕਰਦਾ ਅਤੇ ਠੀਕ ਸ਼ਕਲ ਦਿੰਦਾ ਹੈ।
ਇੱਕ ਠੱਪਾ ਬਣਾਉਂਦਾ ਹੈ।
ਪਲਾਸਟਿਕ ਜਾਂ ਧਾਤ ਨਾਲ ਅਸਥਾਈ ਜਾਂ ਅੰਤਰ-ਵਰਤੀ ਮੁਕਟ ਬਣਾਉਂਦਾ ਹੈ ਅਤੇ ਠੀਕ ਥਾਂ ਤੇ ਬਿਠਾਉਂਦਾ ਹੈ।
ਅਗਲੀ ਫੇਰੀ ਵਿਚ, ਦੰਦਾਂ ਦਾ ਡਾਕਟਰ: ਅਸਥਾਈ ਮੁਕਟ ਨੂੰ ਹਟਾ ਦਿੰਦਾ ਹੈ ਅਤੇ ਆਖ਼ਰੀ ਮੁਕਟ ਨੂੰ ਅੱਗੇ-ਪਿੱਛੇ ਕਰਕੇ, ਠੀਕ ਥਾਂ ਤੇ ਬਿਠਾਉਂਦਾ ਹੈ ਅਤੇ ਮੁਕਟ ਨੂੰ ਉਸ ਥਾਂ ਤੇ ਪੱਕਾ ਕਰਦਾ ਹੈ।
ਕੁਝ ਘਟਨਾਵਾਂ ਅਜਿਹੀਆਂ ਹੁੰਦੀਆਂ ਹਨ ਜਿਹਨਾਂ ਦਾ ਦੰਦ-ਸਿਹਤ ਅਤੇ ਨਿੱਜੀ ਦਿੱਖ ਤੇ ਦੰਦ ਡਿੱਗ ਜਾਣ ਨਾਲੋਂ ਵਧੇਰੇ ਪ੍ਰਭਾਵ ਪੈਂਦਾ ਹੈ। ਜਦੋਂ ਇੱਕ ਜਾਂ ਇੱਕ ਤੋਂ ਵਧੇਰੇ ਦੰਦ ਜਾਂਦੇ ਰਹਿਣ, ਤਾਂ ਬਾਕੀ ਰਹਿੰਦੇ ਦੰਦ ਆਪਣੀ ਥਾਂ ਤੋਂ ਅੱਗੇ-ਪਿੱਛੇ ਹਟ ਸਕਦੇ ਹਨ, ਜਿਸ ਕਰਕੇ ਦੰਦੀ ਵੱਢਣ ਜਾਂ ਚੱਕ ਮਾਰਨ ਵਿਚ ਤਬਦੀਲੀ ਆ ਸਕਦੀ ਹੈ, ਹੋਰ ਦੰਦ ਜਾ ਸਕਦੇ ਹਨ, ਸਡ਼ ਸਕਦੇ ਹਨ ਅਤੇ ਮਸੂਡ਼ਿਆਂ ਦਾ ਰੋਗ ਲੱਗ ਸਕਦਾ ਹੈ।
ਜਦ ਕੋਈ ਦੰਦ ਚਲਾ ਜਾਂਦਾ ਹੈ, ਤਾਂ ਤੁਹਾਡਾ ਦੰਦਾਂ ਦਾ ਡਾਕਟਰ ਉਸ ਦੀ ਥਾਂ ਘੋਡ਼ੀ (ਬ੍ਰਿਜ) ਲਾਉਣ ਦੀ ਸਿਫ਼ਾਰਸ਼ ਕਰ ਸਕਦਾ ਹੈ। ਘੋਡ਼ੀ ਲਾਉਣ ਲੱਗਿਆਂ, ਥਾਵਾਂ ਦੇ ਦੋਵਾਂ ਪਾਸਿਆਂ ਦੇ ਦੰਦਾਂ (ਅੱਗੇ-ਪਿਛੇ ਕਰਕੇ) ਨੂੰ ਮੁਕਟਾਂ (ਟੋਪੀਆਂ/ਬੰਨ) ਨਾਲ ਢਕਿਆ ਗਿਆ ਹੁੰਦਾ ਹੈ ਅਤੇ ਇਹਨਾਂ ਮੁਕਟਾਂ ਨਾਲ ਇੱਕ ਨਕਲੀ ਦੰਦ (ਪੋਨਟਿਕ) ਲਾਇਆ ਗਿਆ ਹੁੰਦਾ ਹੈ।
ਸ਼ੁਰੂ ਵਿਚ ਦੰਦਾਂ ਦਾ ਡਕਟਰ ਖ਼ਾਲੀ ਥਾਂ ਦੇ ਦੋਵਾਂ ਪਾੱਸਿਆਂ ਦੇ ਦੰਦਾਂ ਨੂੰ ਮੁਕਟ ਪ੍ਰਾਪਤ ਕਰਨ ਲਈ ਤਿਆਰ ਕਰਦਾ ਹੈ ਅਤੇ ਸਾਰੀ ਥਾਂ ਦਾ ਇੱਕ ਠੱਪਾ ਬਣਾਉਂਦਾ ਹੈ।
ਪਲਾਸਟਿਕ ਜਾਂ ਧਾਤ ਨਾਲ ਤਿਆਰ, ਇੱਕ ਅਸਥਾਈ ਜਾਂ ਅੰਤਰ-ਵਰਤੀ ਘੋਡ਼ੀ ਫ਼ਿੱਟ ਕਰਦਾ ਹੈ।
ਅਗਲੀ ਫੇਰੀ ਵਿਚ, ਦੰਦਾਂ ਦਾ ਡਾਕਟਰ: ਅਸਥਾਈ ਘੋਡ਼ੀ ਨੂੰ ਹਟਾਉਂਦਾ ਹੈ, ਪੱਕੀ ਘੋਡ਼ੀ ਨੂੰ ਲਾਉਂਦਾ ਹੈ, ਅੱਗੇ-ਪਿੱਛੇ ਕਰਕੇ, ਠੀਕ ਥਾਂ ਤੇ ਬਿਠਾਉਂਦਾ ਹੈ ਅਤੇ ਘੋਡ਼ੀ ਨੂੰ ਪੱਕੀ ਕਰ ਦਿੰਦਾ ਹੈ।